ਮੈਂ ਆਇਆ ਵਿਚ ਜਹਾਨ ਦੇ ਕਰਕੇ ਮੁੱਠੀ ਬੰਦ । ਮੁੱਠ ਖੁੱਲ੍ਹੀ ਵਿਚ ਕੁਝ ਨਾ ਮਿਲਿਆ ਬਸ ਉਂਗਲਾਂ ਸੀ ਪੰਜ ॥ ਖਾਲੀਂ ਹੱਥ ਦੇਖ ਮੈਂ ਰੋਇਆ ਲੋਕੀ ਸ਼ਗਨ ਮਨ

0:00
0:00
ਮੈਂ ਆਇਆ ਵਿਚ ਜਹਾਨ ਦੇ
ਕਰਕੇ ਮੁੱਠੀ ਬੰਦ ।
ਮੁੱਠ ਖੁੱਲ੍ਹੀ ਵਿਚ ਕੁਝ ਨਾ ਮਿਲਿਆ
ਬਸ ਉਂਗਲਾਂ ਸੀ ਪੰਜ ॥
ਖਾਲੀਂ ਹੱਥ ਦੇਖ ਮੈਂ ਰੋਇਆ
ਲੋਕੀ ਸ਼ਗਨ ਮਨ

ਮੈਂ ਆਇਆ ਵਿਚ ਜਹਾਨ ਦੇ ਕਰਕੇ ਮੁੱਠੀ ਬੰਦ । ਮੁੱਠ ਖੁੱਲ੍ਹੀ ਵਿਚ ਕੁਝ ਨਾ ਮਿਲਿਆ ਬਸ ਉਂਗਲਾਂ ਸੀ ਪੰਜ ॥ ਖਾਲੀਂ ਹੱਥ ਦੇਖ ਮੈਂ ਰੋਇਆ ਲੋਕੀ ਸ਼ਗਨ ਮਨਾਵਣ । ਦੇ ਰੁਪੱਈਆ ਹੱਥ ਮੇਰੇ ਉਹ ਮੈਨੂੰ ਚੁੱਪ ਕਰਾਵਣ ॥ ਦੇਖ ਤਮਾਸ਼ੇ ਜੱਗ ਦੇ ਮੈਨੂੰ ਆਪਣਾ ਆਪ ਭੁੱਲਿਆ । ਸਾਰੇ ਮੈਨੂੰ ਲੱਗੇ ਆਪਣੇ ਪੈਸਿਆਂ ਤੇ ਜਾ ਡੁੱਲ੍ਹਿਆ ॥ ਮੇਰਾ ਮੇਰਾ ਕਰਦਿਆਂ ਮੈਂ ਮੈਂ ਵਿਚ ਹੋਇਆ ਜਵਾਨ । ਮੈਂ ਮੈਂ ਰਿਹਾ ਮੈਂ ਕਰਦਾ ਭੁੱਲ ਗਿਆ ਭਗਵਾਨ ॥ ਕਰ ਕਮਾਈ ਦਿਨ ਰਾਤ ਮੈਂ ਚੰਗੀ ਮਾਇਆ ਜੋੜੀ । ਭਰੇ ਖਜ਼ਾਨੇ ਦਿਲ ਨਾ ਭਰਿਆ ਲੱਗੇ ਮੈਨੂੰ ਥੋਹੜੀ ॥ ਦਿਨ ਰਾਤ ਮੈਂ ਰਿਹਾ ਕਮਾਉਂਦਾ ਦਾਨ ਪੁੰਨ ਨਾ ਕਰਿਆ । ਪੰਜ ਵਿਕਾਰਾਂ ਆਦੀ ਹੋਇਆ ਰੱਬ ਯਾਦ ਨਾ ਕਰਿਆ ॥ ਮੋਹ ਮਾਇਆ ਐਸੀ ਮੱਤ ਮਾਰੀ ਭੁੱਲਿਆ ਜੱਗ ਤੇ ਆਉਣਾ । ਪੰਜ ਵਿਕਾਰਾਂ ਲਾਈ ਯਾਰੀ ਕੀ ਸੀ ਕਰਮ ਕਮਾਉਣਾ ॥ ਮੰਦਿਰ ਮਸਜ਼ਿਦ ਰਾਹੀਂ ਆਏ ਦੇਖ ਭੋਰਾ ਨਾ ਖੜ੍ਹਿਆ । ਰੱਬ ਦੇ ਦਰ ਤੇ ਜਾਣ ਲਈ ਮੇਰਾ ਭੋਰਾ ਨਾ ਮਨ ਕਰਿਆ ॥ ਹੱਡ ਮਾਸ ਦਾ ਪਿੰਜਰ ਮੇਰਾ ਜੁਗਤਾਂ ਰਿਹਾ ਬਣਾਉਂਦਾ । ਅੰਦਰ ਦਾ ਸ਼ੈਤਾਨ ਮਨ ਮੇਰਾ ਆਪਣੀ ਰਿਹਾ ਚਲਾਉਂਦਾ ॥ ਜਦ ਆਈ ਇਥੋਂ ਜਾਣ ਦੀ ਵਾਰੀ ਦੇਖ ਕੇ ਮਨ ਘਬਰਾਇਆ । ਸਾਰੇ ਹੋ ਗਏ ਦੂਰ ਦੂਰ ਮੈਥੋਂ ਕੋਈ ਨਾ ਨੇੜੇ ਆਇਆ ॥ ਨਿਕਲ ਪ੍ਰਾਣ ਮੇਰੇ ਫੁੱਲੋਂ ਹੌਲੇ ਹੋਏ । ਨਾਲ ਜਾਣ ਨੂੰ ਕਰਮ ਰਹੇ ਜੋ ਵਿਚ ਜਹਾਨ ਸੰਜੋਏ ॥ ਜਦ ਆਇਆ ਸੀ ਵਿਚ ਜਹਾਨ ਦੇ ਤਦ ਸੀ ਮੁੱਠੀ ਬੰਦ । ਜਾਣ ਲੱਗੇ ਵੀ ਕੁਛ ਨਾ ਫੜਿਆ ਖਾਲੀ ਮੁੱਠੀ ਬੰਦ ॥ ਖਾਲੀ ਹੱਥ ਹੈ ਆਉਣਾ ਜੱਗ ਤੇ ਖ਼ਾਲੀ ਹੱਥ ਹੈ ਜਾਣਾ । ਭਾਵੇਂ ਕਰ ਲੈ ਲੱਖ ਕਮਾਈਆਂ ਇਥੇ ਸਭ ਰਹਿ ਜਾਣਾ ॥ ਜਿਹੜੇ ਸੀ ਜਾਨੋਂ ਪਿਆਰੇ ਅੱਜ ਓਹੀ ਵੈਰੀ ਹੋਏ । ਕਰ ਤਿਆਰੀ ਲੈ ਜਾਣ ਲਈ ਮੂਹਰੇ ਆਣ ਖਲੋਏ ॥ ਚੁੱਕ ਸਰੀਰ ਲੈ ਕੇ ਤੁਰ ਪਏ ਇਕ ਪਲ ਮੂਲ ਨਾ ਤਕਿਆ । ਵਿਚ ਸ਼ਮਸ਼ਾਨ ਲੈ ਕੇ ਆਏ ਰਾਹ ਵਿਚ ਵੀ ਨਾ ਰੱਖਿਆ ॥ ਪਾ ਕੇ ਲੱਕੜਾਂ ਸੁਕੀਆਂ ਉਨ੍ਹਾ ਐਸਾ ਲੰਬੂ ਲਾਇਆ । ਅੱਗ ਦੇ ਵਿਚ ਸਾੜਾ ਸਾੜ ਕੇ ਜਿਸਮ ਭਸਮ ਬਣਾਇਆ ॥ ਮੇਰੀ ਮੇਰੀ ਕਰਦਾ ਸੀ ਅੱਜ ਮਿੱਟੀ ਹੋ ਗਿਆ ਢੇਰੀ । ਛੱਡ ਜਹਾਨੋਂ ਖਾਲੀ ਤੁਰਿਆ ਮੇਰੀ ਹੋ ਗਈ ਤੇਰੀ ॥ ਮਰ ਕੇ ਆਈ ਸਮਝ ਮੈਨੂੰ ਇਸ ਜੱਗ ਦੀ ਹੇਰਾ ਫੇਰੀ । ਇਥੋਂ ਲੈ ਕੇ ਇਥੇ ਛੱਡਣੀ ਨਾ ਤੇਰੀ ਨਾ ਮੇਰੀ ॥

2 Comments

Leave a comment

Author
3 years ago

See track description

1
User avatar
743
Total plays
38
Followers
2
Following

You may also like