mani

7 Plays

14 Mar 2023

ਰਾਜਾ ਤੇ ਪੁੱਛਦਾ ਰਾਣੀਏਂ, ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਹਨੂੰ ਦੇਈਏ । ਪਾਂਧੇ ਦੇ ਜਾਈਏ ਵੇ ਰਾਜਾ, ਸਾਹਾ ਸੁਧਾਈਏ, ਸਾਹਾ ਸੁਧਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ । ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ, ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਉਂ । ਨਾਈ ਦੇ ਜਾਈਏ ਵੇ ਰਾਜਾ, ਗੰਢਾਂ ਘਲਾਈਏ, ਗੰਢਾਂ ਘਲਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ । ਲਲਾਰੀ ਦੇ ਜਾਈਏ ਵੇ ਰਾਜਾ, ਚੀਰਾ ਰੰਗਾਇਏ, ਚੀਰਾ ਰੰਗਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ । ਸੁਨਿਆਰੇ ਦੇ ਜਾਈਏ ਵੇ ਰਾਜਾ, ਕੈਂਠਾ ਘੜਾਈਏ, ਕੈਂਠਾ ਘੜਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ਵੇ ਰਾਜਾ । ਮਾਲਣ ਦੇ ਜਾਈਏ ਵੇ ਰਾਜਾ, ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ । ਦਰਜੀ ਦੇ ਜਾਈਏ ਵੇ ਰਾਜਾ, ਲੀੜੇ ਸਵਾਈਏ, ਲੀੜੇ ਸਵਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ । ਮੋਚੀ ਦੇ ਜਾਈਏ ਵੇ ਰਾਜਾ, ਜੋੜਾ ਬਣਵਾਈਏ, ਜੋੜਾ ਬਣਵਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ

1 Comments

Leave a comment

2 years ago

You may also like